Poem_04

18 ਸਾਲ ਦੇ ਨੂੰ ਬਾਪੂ ਕਹਿੰਦਾ ਡੱਕਾ ਤੋੜ ਲਾ,

ਜ਼ਿੰਦਗੀ ਨੂੰ ਕਿਸੇ ਚੰਗੇ ਪਾਸੇ ਹੁਣ ਮੋੜ ਲਾ 

ਮੈਂ ਲੋਕਾਂ ਨੂੰ ਇੱਕ ਦਿਨ ਬਣ ਕੇ ਦਿਖਾਊਂਗਾ 

ਮੈਂ ਕਿਹਾ ਇੱਕ ਦਿਨ ਮੇਰਾ ਟਾਈਮ ਆਊਗਾ 

ਵੱਡੇ ਹੋਏ ਦਾ ਫੇਰ ਵਿਆਹ ਮੇਰਾ ਕਰ ਤਾ

ਵਿਗੜੇ ਨਾ ਮੁੰਡਾ, ਪੰਜਾਲਾ ਮੋਢੇ ਧਰ ਤਾ 

ਕਹਿੰਦੇ ਬੰਦਾ ਚੰਗੀ ਗ੍ਰਹਿਸਤੀ ਚਲਾਊਗਾ 

ਮੈਂ ਕਿਹਾ ਇੱਕ ਦਿਨ ਮੇਰਾ ਟਾਈਮ ਆਊਗਾ

ਕਦੇ ਜ਼ਿੰਦਗੀ ਕਦੇ ਰੱਬ ਨੂੰ ਸ਼ਿਕਾਇਤਾਂ ਲਾਉਂਦਾ

ਆਪੇ ਬਣਾ ਕੇ ਆਲ੍ਹਣਾਆਪੇ ਰਿਹਾ ਢਾਉਂਦਾ 

ਕਵਿਤਾਵਾਂ ਦੇ ਲਾ ਕੇ ਖੰਭ ਜਹਾਜ ਬਣਾਊਗਾ 

ਮੈਂ ਕਿਹਾ ਇੱਕ ਦਿਨ ਮੇਰਾ ਟਾਈਮ ਆਊਗਾ

ਸੱਠਵਿਆਂ ‘ ਡਾਕਟਰ ਨੇ ਬੈਡ ਤੇ ਪਾ ਲਿਆ 

ਦੋਸਤਾਂ ਰਿਸ਼ਤੇਦਾਰਾਂ ਨੂੰ ਘਰੇ ਬੁਲਾ ਲਿਆ 

ਡਾਕਟਰ ਕਹਿੰਦਾ ਗੱਲ ਦਿਲ ਨੂੰ ਲਾ ਗਿਆ

ਕਹਿੰਦਾ ‘ਪੰਧੇਰ‘ ਦਾ ਹੁਣ ਟਾਈਮ  ਗਿਆ 

ਪੰਧੇਰ