Poem_02

2.

ਕਿਓਂ ਅੰਗਰੇਜੀ ਦੇ ਨਾਵਲ ਵਾਂਗੂੰ ਮੱਥਾ ਮਾਰਦੀ ਏਂ,

ਮੈਂ ਤਾਂ ਪੰਜਾਬੀ ਦਾ ਪੱਪਾ ਪਿਆਰ ਵਾਲਾ ਕਾਇਦਾ

 ਐਵੇਂ ਨਾਂ ਪੜ੍ਹੀ ਵਰਕੇ ਮਧੋਲ ਤੇ ਪੰਨੇ ਟੱਪ ਟੱਪ ਕੇ,

ਮੈਨੂੰ ਤਾਂ ਛੱਡ, ਤੇਰਾ ਵੀ ਹੋਣਾ ਨਹੀਂ ਕੋਈ ਫਾਇਦਾ 

ਝੰਜਟਾਂ ਰੁਝੇਵਿਆਂ ਦੇ ਰਸਾਲਿਆਂ ਨੂੰ ਰੱਖ ਕੇ ਪਾਸੇ,

ਮੈਨੂੰ ਪੜ੍ਹਨ ਨੂੰ ਅਲੱਗ ਸਮਾਂ ਚਾਹੀਦਾ ਬਕਾਇਦਾ 

ਉਂਝ ਤਾਂ ਇਸ ਰਿਸ਼ਤੇ ਦੇ ਹੋਰ ਵੀ ਕਈ ਪਹਿਲੂ ਨੇ,

‘ਪੰਧੇਰ’ ਪਾਠਕ ਕਿਤਾਬ ਵਾਲਾ ਰਿਸ਼ਤਾ ਅਲਹਿਦਾ